Australian Capital Territory (ACT)
2:00 pm (AEST – UTC+10:00)
Be AusAlert ready: always install the latest software updates on your devices.
AusAlert ਇੱਕ ਰਾਸ਼ਟਰੀ ਚਿਤਾਵਨੀ ਪ੍ਰਣਾਲੀ ਹੈ, ਜੋ ਮੋਬਾਈਲ ਫ਼ੋਨ, ਟੈਬਲੇਟ ਅਤੇ ਸਮਾਰਟ ਘੜੀਆਂ ਵਰਗੀਆਂ ਢੁੱਕਵੀਆਂ ਮੋਬਾਈਲ ਡਿਵਾਈਸਾਂ ਨੂੰ ਐਮਰਜੈਂਸੀ ਸੁਨੇਹੇ ਭੇਜਣ ਲਈ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਦੀ ਹੈ।
ਹੇਠ ਲਿਖੀਆਂ ਸਥਾਨਕ ਅਤੇ ਰਾਸ਼ਟਰੀ ਐਮਰਜੈਂਸੀਆਂ ਦੌਰਾਨ ਤੁਹਾਨੂੰ ਸੂਚਿਤ ਅਤੇ ਬਿਹਤਰ ਤਰੀਕੇ ਨਾਲ ਤਿਆਰ ਰੱਖਣ ਵਿੱਚ ਮਦਦ ਕਰਨ ਦਾ ਇਹ ਇੱਕ ਤੇਜ਼ ਅਤੇ ਭਰੋਸੇਮੰਦ ਤਰੀਕਾ ਹੈ ਜਿਵੇਂ ਕਿ:
ਜੇ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ, ਜਾਂ ਤੁਸੀਂ ਕਿਸੇ ਹੋਰ ਦੇਸ਼ ਤੋਂ ਯਾਤਰਾ ਕਰ ਰਹੇ ਹੋ, ਤਾਂ ਤੁਸੀਂ AusAlert ਪ੍ਰਾਪਤ ਕਰ ਸਕਦੇ ਹੋ, ਜੇ ਤੁਸੀਂ ਉਸ ਖੇਤਰ ਵਿੱਚ ਹੋ ਜਿਸ ਵਿੱਚ ਕੋਈ ਐਮਰਜੈਂਸੀ ਜਾਂ ਆਫ਼ਤ ਆਉਂਦੀ ਹੈ।
ਆਸਟ੍ਰੇਲੀਆਈ ਦੇ ਸਿਮ ਕਾਰਡ ਜਾਂ ਈ-ਸਿਮ ਤੋਂ ਬਿਨਾਂ ਵੀ ਢੁੱਕਵੀਆਂ ਮੋਬਾਈਲ ਡਿਵਾਈਸਾਂ ਦੁਆਰਾ AusAlerts ਪ੍ਰਾਪਤ ਕੀਤੇ ਜਾ ਸਕਦੇ ਹਨ।
ਢੁੱਕਵੀਆਂ ਮੋਬਾਈਲ ਡਿਵਾਈਸਾਂ ਵਿੱਚ iPhones 11 ਅਤੇ ਇਸ ਤੋਂ ਉਪਰ, iOS 26.4 ਜਾਂ ਇਸ ਤੋਂ ਬਾਅਦ ਦੇ ਪ੍ਰੋਗਰਾਮਾਂ ਨਾਲ ਚੱਲ ਰਹੇ, ਅਤੇ Android 12 ਜਾਂ ਇਸ ਤੋਂ ਬਾਅਦ ਦੇ ਪ੍ਰੋਗਰਾਮਾਂ ਨਾਲ ਚੱਲਣ ਵਾਲੇ Android ਫ਼ੋਨ ਅਤੇ ਟੈਬਲੇਟ ਸ਼ਾਮਲ ਹਨ।
AusAlert ਨੂੰ ਆਸਟ੍ਰੇਲੀਆ ਸਰਕਾਰ ਦੁਆਰਾ ਵਿਕਸਤ ਕੀਤਾ ਗਿਆ ਹੈ, ਅਤੇ ਇਹ ਸੁਰੱਖਿਅਤ ਹੈ।
AusAlert:
AusAlert ਸੁਨੇਹੇ ਤੁਹਾਡੇ ਕੋਲ ਅੰਗਰੇਜ਼ੀ ਵਿੱਚ ਆਉਣਗੇ। ਜੇ ਤੁਸੀਂ ਕਿਸੇ ਹੋਰ ਦੇਸ਼ ਤੋਂ ਆਸਟ੍ਰੇਲੀਆ ਆ ਰਹੇ ਹੋ, ਜਾਂ ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ AusAlert ਨੂੰ ਪੜ੍ਹਨਾ ਅਤੇ ਸਮਝਣਾ ਮੁਸ਼ਕਿਲ ਹੋ ਸਕਦਾ ਹੈ।
ਆਪਣੀ ਮੋਬਾਈਲ ਡਿਵਾਈਸ 'ਤੇ ਨਿਰਭਰ ਕਰਨ ਅਨੁਸਾਰ, ਤੁਸੀਂ AusAlert ਸੁਨੇਹੇ ਨੂੰ ਆਪਣੀ ਪਹਿਲੀ ਭਾਸ਼ਾ ਵਿੱਚ ਅਨੁਵਾਦ ਕਰਨ ਦੇ ਯੋਗ ਹੋ ਸਕਦੇ ਹੋ:
ਚਿਤਾਵਨੀ ਨੂੰ ਦਬਾਉਣਾ
ਟੈਕਸਟ ਕਾਪੀ ਕਰਨਾ
ਇਸ ਨੂੰ ਕਿਸੇ ਐਪ ਜਾਂ ਵੈਬਸਾਈਟ ਵਿੱਚ ਪੇਸਟ ਕਰਨਾ ਜੋ ਆਪਣੇ ਆਪ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਅਨੁਵਾਦ ਕਰਦਾ ਹੈ।
AusAlerts ਵਿੱਚ ਮਹੱਤਵਪੂਰਨ ਐਮਰਜੈਂਸੀ ਜਾਣਕਾਰੀ ਹੁੰਦੀ ਹੈ।
ਇਨ੍ਹਾਂ ਵਿੱਚ ਸ਼ਾਮਲ ਹੋਣਗੀਆਂ:
ਜੇ ਤੁਸੀਂ ਕੋਈ AusAlert ਪ੍ਰਾਪਤ ਕਰਦੇ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਸੁਰੱਖਿਅਤ ਰੱਖਣ ਲਈ ਹਿਦਾਇਤਾਂ ਨੂੰ ਪੜ੍ਹਨਾ ਅਤੇ ਇਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
AusAlerts ਦੀਆਂ ਦੋ ਕਿਸਮਾਂ ਹਨ।
ਜੇ ਤੁਸੀਂ ਗੱਡੀ ਅਤੇ ਮੋਟਰ-ਸਾਈਕਲ ਚਲਾਉਂਦੇ ਸਮੇਂ AusAlert ਪ੍ਰਾਪਤ ਕਰਦੇ ਹੋ, ਤਾਂ ਸ਼ਾਂਤ ਰਹੋ ਅਤੇ ਆਪਣਾ ਫ਼ੋਨ ਨਾ ਚੁੱਕੋ, ਕਿਉਂਕਿ ਅਜਿਹਾ ਕਰਨਾ ਗ਼ੈਰ-ਕਾਨੂੰਨੀ ਹੈ। ਚਿਤਾਵਨੀ ਦੀ ਆਵਾਜ਼ ਲਗਭਗ 10 ਸਕਿੰਟਾਂ ਬਾਅਦ ਬੰਦ ਹੋ ਜਾਣੀ ਚਾਹੀਦੀ ਹੈ। ਜਦੋਂ ਵੀ ਤੁਸੀਂ ਕਰ ਸਕੋ, ਤਾਂ ਸੁਨੇਹਾ ਪੜ੍ਹਨ ਅਤੇ ਰੁਕਣ ਲਈ ਇੱਕ ਸੁਰੱਖਿਅਤ ਅਤੇ ਕਾਨੂੰਨੀ ਜਗ੍ਹਾ ਲੱਭੋ।
ਜੇ ਤੁਹਾਨੂੰ AusAlert ਸੁਨੇਹੇ ਨੂੰ ਸਮਝਣ ਲਈ ਮਦਦ ਦੀ ਲੋੜ ਹੈ:
ਜੇ ਤੁਹਾਨੂੰ ਅੰਗਰੇਜ਼ੀ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਵਿੱਚ ਵਾਧੂ ਮਦਦ ਦੀ ਲੋੜ ਹੈ, ਤਾਂ ਇਸ ਸਫ਼ੇ 'ਤੇ ਅਤੇ ਵੈੱਬਸਾਈਟ ਦੇ ਭਾਸ਼ਾਵਾਂ ਵਾਲੇ ਹਿੱਸੇ ਵਿੱਚ ਦਿੱਤੇ ਸਰੋਤ ਮਦਦ ਕਰ ਸਕਦੇ ਹਨ।
ਜੂਨ ਅਤੇ ਜੁਲਾਈ 2026 ਦੇ ਦੌਰਾਨ, AusAlert ਦਾ ਪੂਰੇ ਆਸਟ੍ਰੇਲੀਆ ਵਿੱਚ ਟੈਸਟ ਕੀਤਾ ਜਾ ਰਿਹਾ ਹੈ।
ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ AusAlert ਟੈਸਟ ਮਿਲ ਸਕਦਾ ਹੈ।
| CRITICAL AUSALERT | ਗੰਭੀਰ AUSALERT |
| TEST MESSAGE – AUSALERT | ਟੈਸਟ ਸੁਨੇਹਾ - AUSALERT |
| This is a TEST of AusAlert, Australia’s new emergency warning system. | ਇਹ ਆਸਟ੍ਰੇਲੀਆ ਦੀ ਨਵੀਂ ਐਮਰਜੈਂਸੀ ਚਿਤਾਵਨੀ ਪ੍ਰਣਾਲੀ AusAlert ਦਾ ਟੈਸਟ ਹੈ। |
| NO ACTION IS REQUIRED. | ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ। |
| In an actual emergency, follow the instructions in the alert to keep yourself and others safe. | ਕਿਸੇ ਅਸਲ ਐਮਰਜੈਂਸੀ ਵਿੱਚ, ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਸੁਰੱਖਿਅਤ ਰੱਖਣ ਲਈ ਚਿਤਾਵਨੀ ਵਿਚਲੀਆਂ ਹਿਦਾਇਤਾਂ ਦੀ ਪਾਲਣਾ ਕਰੋ। |
| Visit the AusAlert website for more information. | ਹੋਰ ਜਾਣਕਾਰੀ ਲਈ AusAlert ਵੈੱਬਸਾਈਟ 'ਤੇ ਜਾਓ। |
| This message is authorised by the Australian Government. | ਇਸ ਸੁਨੇਹੇ ਨੂੰ ਆਸਟ੍ਰੇਲੀਆ ਸਰਕਾਰ ਦੁਆਰਾ ਅਧਿਕਾਰਤ ਕੀਤਾ ਗਿਆ ਹੈ। |
AusAlert ਟੈਸਟਿੰਗ ਦੇ ਦੌਰਾਨ:
AusAlert ਦਾ ਦੇਸ਼ ਭਰ ਵਿੱਚ ਟੈਸਟ ਸੋਮਵਾਰ 27 ਜੁਲਾਈ 2026 ਨੂੰ ਹੋਵੇਗਾ। ਟੈਸਟ ਦੇ ਦੌਰਾਨ, ਆਸਟ੍ਰੇਲੀਆ ਵਿੱਚ ਹਰ ਢੁੱਕਵੀ ਮੋਬਾਈਲ ਡਿਵਾਈਸ ਨੂੰ ਉਸੇ ਸਮੇਂ ਚਿਤਾਵਨੀ ਮਿਲੇਗੀ।
2:00 pm (AEST – UTC+10:00)
2:00 pm (AEST – UTC+10:00)
2:00 pm (AEST – UTC+10:00)
2:00 pm (AEST – UTC+10:00)
2:00 pm (AEST – UTC+10:00)
1:30 pm (ACST – UTC+9:30)
1:30 pm (ACST – UTC+9:30)
12:00 pm (AWST – UTC+8:00)
11:00 am (CXT – UTC+7:00)
ਜੇ AusAlert ਟੈਸਟ ਸੁਨੇਹਾ ਪ੍ਰਾਪਤ ਕਰਨਾ ਤੁਹਾਨੂੰ ਕੋਈ ਵਿਘਨ ਪਾ ਸਕਦਾ ਹੈ, ਜਾਂ ਤੁਹਾਨੂੰ ਜਾਂ ਕਿਸੇ ਪਿਆਰੇ ਨੂੰ ਅਸੁਰੱਖਿਅਤ ਮਹਿਸੂਸ ਕਰਨ ਦਾ ਕਾਰਨ ਬਣ ਸਕਦਾ ਹੈ, ਤਾਂ ਕਿਰਪਾ ਕਰਕੇ ਆਪਣੀਆਂ ਮੋਬਾਈਲ ਡਿਵਾਈਸਾਂ ਨੂੰ ਬੰਦ ਕਰੋ, ਜਾਂ ਆਪਣੇ ਟਿਕਾਣੇ 'ਤੇ ਟੈਸਟ ਦੇ ਸਮੇਂ ਤੋਂ ਪਹਿਲਾਂ ਉਨ੍ਹਾਂ ਨੂੰ ਏਅਰੋਪਲੇਨ ਮੋਡ 'ਤੇ ਬਦਲੋ, ਅਤੇ ਉਨ੍ਹਾਂ ਨੂੰ ਘੱਟੋ-ਘੱਟ ਇੱਕ ਘੰਟੇ ਲਈ ਬੰਦ ਰਹਿਣ ਦਿਓ।